Thursday, February 4, 2010

ਉੱਡਦੇ ਪਰਿੰਦੇ ਓਨ੍ਹਾ ਨੂੰ ਕਦ ਰਾਸ ਆਏ

ਸ਼ੋ ਕੇਸ਼ਾਂ ਵਿੱਚ ਜਿਨ੍ਹਾ ਇਹ ਪਰਿੰਦੇ ਨੇ ਸਜਾਏ ।
ਉੱਡਦੇ ਪਰਿੰਦੇ ਓਨ੍ਹਾ ਨੂੰ ਕਦੇ ਰਾਸ ਨਾ ਆਏ ।

,ਚੋਰੀ ਚੁਪਕੇ ਮਾਪਣ ਉਹ ਸਾਡੇ ਖੰਭਾਂ ਨੂੰ,
ਨਾਪਣ ਉਦ੍ਹਾ ਅੰਬਰ ਅਸੀਂ ਡੰਕਾ ਨਾਲ ਲਿਆਏ।

ਕੱਚੇ ਕੱਚ ਦੀ ਨਾ ਕੀਤੀ ਸੀ ਪਰਖ ਜਿਨ੍ਹਾਂ ਨੇ,
ਹੀਰੇ ਦੀ ਭਾਲ ‘ਚ ਰਾਤੀਂ ਮੇਰੇ ਦਰ ਆਏ ।

ਅਕਸਰ ਡਰ ਜਾਂਦਾ ਹੈ ਓਹ ਚਲਾ ਕੇ ਗੋਲੀ
ਜੋ ਇਮਤਿਹਾਨਾਂ‘ਚ ਸਾਡਾ ਹੌਸਲਾ ਅਜਮਾਏ।

ਵੰਗਾਰ ਹਨੇਰੇ ਨੂੰ,ਸਫ਼ਰਾਂ‘ਚ ਉਮਰ ਬੀਤੀ,
ਤੁਰੇ ਕੰਡਿਆਂ ਤੇ,ਰਹੇ ਤਲਵਾਰਾਂ ਦੇ ਸਿਰ ਛਾਏ ।

ਚੁੱਕ ਦਿਆਂਗੇ ਘੂੰਗਟ ਚੂੜੇ ਵਾਲੀ ਨਾਰ ਦਾ ,
ਨਾ ਅਸਾਂ ਸੌਣਾ ਰਾਹਾਂ‘ਚ,ਨਾ ਬੱਕੀ ਅਟਕਾਏ।


ਮਨਜੀਤ ਕੋਟੜਾ

2 comments:

  1. ਵੰਗਾਰਿਆ ਹਨੇਰੇ ਨੂੰ,ਸਫ਼ਰਾਂ ‘ਚ ਉਮਰ ਬੀਤੀ,
    ਤੁਰੇ ਕੰਡਿਆਂ ਤੇ,ਰਹੇ ਤਲਵਾਰਾਂ ਦੇ ਸਿਰ ਛਾਏ ।

    ਦਹਿਕਦੇ ਅੰਗਿਆਰਿਆਂ ਤੇ ਵੀ ਸੌਂਦੇ ਰਹੇ ਨੇ ਲੋਕ
    ਇਸ ਤਰਾਂ ਵੀ ਰਾਤਾਂ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ
    ਨਾ ਕਤਲ ਹੋਏ ਨਾ ਹੋਵਣਗੇ ਇਸ਼ਕ ਦੇ ਇਹ ਗੀਤ
    ਮੌਤ ਦੀ ਸਰਦਲ ਤੇ ਬਹਿ ਗਾਉਂਦੇ ਰਹੇ ਨੇ ਲੋਕ

    ReplyDelete