Monday, February 15, 2010

ਦਿਲ ਨੂੰ ਦਿਲ ਮਿਲੇ,ਲਹਿਰ ਨੂੰ ਲਹਿਰ ਮਿਲੇ

ਦਿਲ ਨੂੰ ਦਿਲ ਮਿਲੇ,ਲਹਿਰ ਨੂੰ ਲਹਿਰ ਮਿਲੇ

                     
ਹਰਿੱਕ ਕਲਮ ਨੂੰ, ਸੁਰ ਤਾਲ ਤੇ ਬਹਿਰ ਮਿਲੇ

ਬੁਰਕੀ ਕੱਪੜੇ ਛੱਤ ਨੂੰ ਨਾ ਤਰਸੇ ਆਦਮੀ,
ਸੁਲਗਦਾ ਧੂਣੀ ਵਾਂਗ ਨਾ ਸ਼ਹਿਰ ਮਿਲੇ

ਕੰਮ ਚ ਗਿੜਦੇ ਰਹਿਣਾ ਫਿਤਰਤ ਅਪਣੀ,
                                                      ਚੈਨ ਅਸਾਂ ਨੂੰ ਘੜੀ ਪਲ ਨਾ ਪਹਿਰ ਮਿਲੇ

ਅਗਜ਼ਨੀ ਦੰਗੇ ਮੌਤ ਦੇ ਬੱਦਲ਼ ਕਦੇ,
ਸੁਣਨ ਨੂੰ ਨਵਾਂ ਨਿੱਤ ਕੋਈ ਕਹਿਰ ਮਿਲੇ

ਇਸ ਤਰ੍ਹਾਂ ਮਿਲਦੇ ਮਹਿਰਮ ਕਿ ਨਾ ਪੁੱਛ,
ਹੋਂਠ ਰਸ ਭਰੇ ਦਿਲਾਂ ਵਿੱਚੋਂ ਜ਼ਹਿਰ ਮਿਲੇ

ਬੰਬ ਛੁਰੀਆਂ ਚਾਕੂ ਜੇ ਉਹ ਬੀਜ ਗਿਆ,
ਕਿਸ ਦਰੋਂ ਉਸ ਨੂੰ ਅਮਨ ਦੀ ਖੈਰ ਮਿਲੇ?

ਰੌਸ਼ਨੀ ਲੱਪ ਕੁ ਦੇ ਦਿੳੋ ਸ਼ਹਿਰ ਤਾਈਂ,
ਭਿੜਜੇਗਾ ਕਿੱਡਾ ਵੀ ਚਾਹੇ ਕਹਿਰ ਮਿਲੇ।

1 comment: