Sunday, March 25, 2012

।ਸਾਜ਼ਸ਼ਾਂ ਦਾ ਵੀ ਸਿਲਸਿਲਾ
ਪਤਝੜ ਵੀ ਹੈ,ਹੈ ਸਾਜ਼ਸ਼ਾਂ ਦਾ ਵੀ ਸਿਲਸਿਲਾ
ਟਹਿਣੇ ਸੁੱਕੇ,ਜ਼ਰਦ ਪੱਤਿਆਂ ਤੇ ਕਾਹਦਾ ਗਿਲਾ


ਲੈ ਆਇਉਂ ਬਾਜ਼ਾਰ ਵਿੱਚੋਂ ਕਾਗ਼ਜ਼ ਦੇ ਫੁੱਲ ,
ਮਹਿਕਾਂ ਨੂੰ ਤਰਸਾਂ ਤੂੰ ਵੀ ਕੋਈ ਗੁਲ ਖਿਲਾ


ਫੱਟ ਰੂਹ ਤਾਂਈਂ ਉਹ ਵੀ ਸਾਨੂੰ ਅੱਜ ਦੇ ਗਿਆ,
ਜਿਸ ਨੂੰ ਮੇਰੇ ਖਿੰਡ ਜਾਣ ਦਾ ਸੀ ਕਦੇ ਤੌਖਲਾ


ਹੋਣੀ ਮੇਰੀ ਚਾਹਤ ਸੀ ਖ਼ਾਬਾਂ ਦੇ ਹਾਣ ਦੀ,
ਨਾਲ ਜੇ ਹੁੰਦਾ ਦੋ ਕਦਮ ਤੁਰਨੇ ਦਾ ਹੌਸਲਾ।

ਹਰ ਵਾਰ ਹੋਂਠਾਂ ਤੇ ਰੁਕੇ ਕਿਉਂ  ਗੱਲ ਅਣਕਹੀ,
ਲਫ਼ਜਾਂ ਦੀ ਕੀ ਏ ਲੋੜ ਨਜ਼ਰਾਂ ਸੰਗ ਨਜ਼ਰ ਮਿਲਾ।

ਧਰਤੀ ਅੰਬਰ ਚਾਰ -ਚੁਫੇਰੇ ਹੈ ਮੇਰੇ ਜ਼ਹਿਰ ,
ਜੇ ਮਾਰਨਾ ਚਾਹੇਂ ਅੰਮ੍ਰਿਤ ਦੀ ਕੋਈ ਬੂੰਦ ਪਿਲਾ


ਸ਼ਹਿਰ ਚ ਬਣ ਰਹੀ ਮੁਰਲੀ ਵਾਲੇ ਦੀ ਮੂਰਤੀ,
ਸ਼ਹਿਰ ਚ ਹੋ ਰਹੀ ਹੈ ਵਸਤਰ ਹਰਨ ਅਬਲਾ

ਵਕਤ ਦੇ ਤੁਫ਼ਾਨ ਅੱਗੇ ਨਾ ਚੱਲਿਆ ਕੋਈ ਜ਼ੋਰ ਸੀ,
ਸੁੱਕੇ ਦਰਖ਼ਤਾਂ ਸੰਗ ਲਿਪਟ ਗਿਆ ਕਾਫ਼ਲਾ।


                


No comments:

Post a Comment