Friday, November 27, 2009

ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।

ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।
ਇਸ ਤਰਾਂ ਦੇ ਰਾਹੀਆਂ ਨਾਲ ਯਾਰੋ ਮੈ ਸਾਮਿਲ ਨਹੀ।

ਕੁੱਝ ਬੁੱਤ ਇਸ ਤਰ੍ਹਾਂ ਦੇ ਲੱਗ ਗਏ ਨੇ ਸ਼ਹਿਰ ਅੰਦਰ,
ਕਤਲ ਵੀ ਦੇਖਦੇ ਨੇ ਆਖਦੇ ਨੇ ਕੋਈ ਕਾਤਿਲ ਨਹੀਂ।

ਮੇਰੇ ਮਹਿਰਮ ਰਸ਼ਤੇ ਹੀ ਬਣਾਉਂਦੇ ਰਹੇ ਉਮਰ ਸਾਰੀ,
ਪੁਲ ਉਸਾਰਨ ਦੀ ਕਦੇ ਉਹਨਾਂ ਨੇ ਕੀਤੀ ਗੱਲ ਨਹੀਂ।

ਕੀ ਕਹਾਂ ਉਨ੍ਹਾਂ ਦੇ ਉੱਚੀ ਕੂਕਣ ਦੇ ਮਸੀਹੀ ਅੰਦਾਜ਼ ਨੂੰ!
ਸ਼ਲੀਬਾਂ ਤੇ ਚੜ੍ਹ ਕੇ ਹੱਸਣੇ ਦਾ ਜੇ ਆਇਆ ਵੱਲ ਨਹੀਂ।

ਜਿਸ ਪਖੇਰੂ ਦੇ ਜ਼ਹਿਨ ਵਿੱਚ ਤਾਂਘ ਨਹੀਂ ਪਰਵਾਜ਼ ਦੀ
ਪਿੰਜਰੇ ਬਿਨ ਉਸ ਦੀ ਜਿੰਦ ਦਾ ਕੁੱਝ ਵੀ ਹਾਸਿਲ ਨਹੀਂ।

5 comments:

  1. ਕਤਲ ਹੋਇਆ ਸੜਕ ਉਤੇ ਹਰ ਕਿਸੇ ਨੇ ਦੇਖਿਆ
    ਕਾਤਿਲ ਫਿਰ ਵੀ ਬਚ ਗਏ ਲੱਖਾਂ ਬਹਾਨੇ ਹੋ ਗਏ

    ਕੈਸੀ ਭਲਾ ਇਹ ਪਾਲਿਸੀ ਲੋਕਾਂ ਦੀ ਸਰਕਾਰ ਦੀ
    ਹਰ ਗਲੀ ਹਰ ਮੋੜ ਤੇ ਸ਼ਰਾਬਖਾਨੇ ਹੋ ਗਏ

    ਸੱਚ ਦੀ ਦਹਿਲੀਜ ਉਤੇ ਪੈਰ ਜਿਸ ਵੀ ਰੱਖਿਆ
    ਵੈਰੀ ਉਸਦੇ ਆਪਣੇ ਅਤੇ ਬੇਗਾਨੇ ਹੋ ਗਏ

    ReplyDelete
  2. bahut khoob manjit ji ..last shayare jiada pasand aaya

    ReplyDelete
  3. ਦੌੜ ਵਿਚ ਹੁੰਦਿਆਂ ਵੀ ਉਹਨਾ ਦੀ ਕੋਈ ਮੰਜਿਲ ਨਹੀਂ।
    ਇਸ ਤਰਾਂ ਦੇ ਰਾਹੀਆਂ ਨਾਲ ਯਾਰੋ ਮੈ ਸਾਮਿਲ ਨਹੀ।

    ਕੁੱਝ ਬੁੱਤ ਇਸ ਤਰ੍ਹਾਂ ਦੇ ਲੱਗ ਗਏ ਨੇ ਸ਼ਹਿਰ ਅੰਦਰ,
    ਕਤਲ ਵੀ ਦੇਖਦੇ ਨੇ ਆਖਦੇ ਨੇ ਕੋਈ ਕਾਤਿਲ ਨਹੀਂ।

    ਮੇਰੇ ਮਹਿਰਮ ਰਸ਼ਤੇ ਹੀ ਬਣਾਉਂਦੇ ਰਹੇ ਉਮਰ ਸਾਰੀ,
    ਪੁਲ ਉਸਾਰਨ ਦੀ ਕਦੇ ਉਹਨਾਂ ਨੇ ਕੀਤੀ ਗੱਲ ਨਹੀਂ।

    ਕੀ ਕਹਾਂ ਉਨ੍ਹਾਂ ਦੇ ਉੱਚੀ ਕੂਕਣ ਦੇ ਮਸੀਹੀ ਅੰਦਾਜ਼ ਨੂੰ!
    ਸ਼ਲੀਬਾਂ ਤੇ ਚੜ੍ਹ ਕੇ ਹੱਸਣੇ ਦਾ ਜੇ ਆਇਆ ਵੱਲ ਨਹੀਂ।

    ਜਿਸ ਪਖੇਰੂ ਦੇ ਜ਼ਹਿਨ ਵਿੱਚ ਤਾਂਘ ਨਹੀਂ ਪਰਵਾਜ਼ ਦੀ
    ਪਿੰਜਰੇ ਬਿਨ ਉਸ ਦੀ ਜਿੰਦ ਦਾ ਕੁੱਝ ਵੀ ਹਾਸਿਲ ਨਹੀਂ।

    ਸਾਰੀ ਗ਼ਜ਼ਲ ਹੀ ਬੇਹੱਦ ਖੂਬਸੂਰਤ ਹੈ

    ReplyDelete
  4. ਕੁੱਝ ਬੁੱਤ ਇਸ ਤਰ੍ਹਾਂ ਦੇ ਲੱਗ ਗਏ ਨੇ ਸ਼ਹਿਰ ਅੰਦਰ,
    ਕਤਲ ਵੀ ਦੇਖਦੇ ਨੇ ਆਖਦੇ ਨੇ ਕੋਈ ਕਾਤਿਲ ਨਹੀਂ।

    ਬਹੁਤ ਖੂਬ ਮਨਜੀਤ ਜੀ

    ReplyDelete