Thursday, November 5, 2009

ਹਾਸ਼ੀਏ ਤੇ ਚਲੇ ਗਏ ਲੋਕਾਂ ਦੀ ਕਥਾ ਲਿਖ ਰਿਹਾ ਹਾਂ

ਸਮੇਂ ਦੀ ਨਬਜ਼ ਸੰਗ ਮਜਲੂਮਾਂ ਦੀ ਵਫਾ ਲਿਖ ਰਿਹਾ ਹਾਂ।
ਹਾਸ਼ੀਏ ਤੇ ਚਲੇ ਗਏ ਲੋਕਾਂ ਦੀ ਕਥਾ ਲਿਖ ਰਿਹਾ ਹਾਂ।

ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦੇ ਰਹੇ ਜੋ ਉਮਰ ਭਰ,
ਉਨ੍ਹਾਂ ਸੂਰਜਾਂ ਦੀ ਬੇਬਸੀ ਦੀ ਸੋਖ ਅਦਾ ਲਿਖ ਰਿਹਾ ਹਾਂ।

ਤੇਰੇ ਬਿਨ ਵੀ ਤਾਂ ਗੁਜਰ ਗਈ ਹੈ ਮੇਰੀ ਇਹ ਜਿੰਦਗੀ,
ਪਹਿਲੀ ਮਿਲਣੀ ਨੂੰ ਖੂਬਸੂਰਤ ਹਾਦਸਾ ਲਿਖ ਰਿਹਾ ਹਾਂ।

ਜਿੰਦਗੀ ਨੇ ਬਣਾ ਦਿੱਤਾ ਹੈ ਜਿਨ੍ਹਾਂ ਨੂੰ ਬੇਜੁਬਾਨ ਹੀਜੜੇ
ਉਨ੍ਹਾਂ ਇੱਜ਼ਤਦਾਰ ਲੋਕਾਂ ਤੋਂ ਹੋ ਕੇ ਖਫਾ ਲਿਖ ਰਿਹਾ ਹਾਂ।

ਜੰਜੀਰਾਂ ਦੇ ਟੁੱਟਣ ਝਾਂਜਰਾਂ ਦੇ ਸ਼ੋਰ ਤੋਂ ਜੋ ਨੇ ਖੌਫ ਬੜੇ
ਉਹਨਾਂ ਦੇ ਸਿਰ ਉੱਤੇ ਖੜੀ ਬੇਖੌਫ ਕਜਾ ਲਿਖ ਰਿਹਾ ਹਾਂ।

ਸੋਖ ਅਦਾਵਾਂ ਤੋਂ ਕਦੇ ਵਿਹਲ ਮਿਲੀ ਜੇ ਫੇਰਾ ਪਾ ਜਾਇਓ,
ਸੁਲਘਦੇ ਜੰਗਲ ਤਪਦੇ ਥਲ ਦਾ ਪਤਾ ਲਿਖ ਰਿਹਾ ਹਾਂ ।

ਕਿੰਨਾ ਸੀ ਬੁਜਦਿਲ ਉਹ ਜੋ ਮੇਰੇ ਲਈ ਮਰ ਗਿਆ ਹੈ,
ਜਿਉਂ ਸਕਿਆ ਨਹੀਂ ਇਹੋ ਉਸ ਦੀ ਖਤਾ ਲਿਖ ਰਿਹਾ ਹਾਂ।

ਹੁਰਮਰਾਨਾਂ ਦੀ ਮੱਕਾਰੀ ਮਰਜੀਵੜਿਆਂ ਦੀ ਲਲਕਾਰ,
ਸ਼ਾਜਿਸ ਨੂੰ ਸ਼ਾਜਿਸ ਹਾਦਸੇ ਨੂੰ ਹਾਦਸਾ ਲਿਖ ਰਿਹਾ ਹਾਂ।

ਉਹ ਤਾਂ ਚਾਹੁੰਦੇ ਸੀ ਬੜਾ ਕਿ ਮਹਿਕਦਾਰ ਸ਼ੈਲੀ ਹੀ ਲਿਖਾਂ
ਉਨ੍ਹਾਂ ਦਾ ਹੈ ਗਿਲਾ ਕਿਉਂ ਆਸ਼ਕਾਂ ਦੀ ਵਫਾ ਲਿਖ ਰਿਹਾ ਹਾਂ?

ਸੂਰਜਾਂ ਦੀ ਤਲਾਸ਼ ਚ ਗਏ ਜੋ ਖੁਦ ਹੀ ਤਲਾਸ਼ ਹੋ ਗਏ,
ਐਸੇ ਮੁਸਾਫਿਰਾਂ ਲਈ ਮੁਕੱਰਰ ਸਜਾ ਲਿਖ ਰਿਹਾ ਹਾਂ।

ਉਹ  ਮਹਿਲਾਂ ਚ ਬਣਾਉਂਦੇ ਨੇ ਚਮਕਣ ਦੀਆਂ ਯੋਜਨਾਵਾਂ
ਮੈਂ ਕੁੱਲੀਆਂ ਚ ਰਹਿ ਕੇ ਚਮਕਣ ਦੀ ਕਥਾ ਲਿਖ ਰਿਹਾ ਹਾਂ

ਮਨਜੀਤ ਕੋਟੜਾ

5 comments:

  1. ਸੋਖ ਅਦਾਵਾਂ ਤੋਂ ਕਦੇ ਵਿਹਲ ਮਿਲੀ ਜੇ ਫੇਰਾ ਪਾ ਜਾਇਓ,
    ਸੁਲਘਦੇ ਜੰਗਲ ਤਪਦੇ ਥਲ ਦਾ ਪਤਾ ਲਿਖ ਰਿਹਾ ਹਾਂ । Bahut vadhiya
    ahsaas di tarazmani kardi hai eh ghazal.Mainu bahut changi laggi.

    ReplyDelete
  2. ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦੇ ਰਹੇ ਜੋ ਉਮਰ ਭਰ,
    ਉਨ੍ਹਾਂ ਸੂਰਜਾਂ ਦੀ ਬੇਬਸੀ ਦੀ ਸੋਖ ਅਦਾ ਲਿਖ ਰਿਹਾ ਹਾਂ।

    ਵਾਹ.....!!

    ਤੇਰੇ ਬਿਨ ਵੀ ਤਾਂ ਗੁਜਰ ਗਈ ਹੈ ਮੇਰੀ ਇਹ ਜਿੰਦਗੀ,
    ਪਹਿਲੀ ਮਿਲਣੀ ਨੂੰ ਮਹਿਜ ਇੱਕ ਹਾਦਸਾ ਲਿਖ ਰਿਹਾ ਹਾਂ।

    ਬਹੁਤ ਖੂਬ......!!

    ਮਨਜੀਤ ਜੀ ਅੱਜ ਹੀ ਤੁਹਾਡਾ ਕਮੇੰਟ ਵੇਖਿਆ ਤੇ ਇਧਰ ਆਣਾ ਹੋਇਆ ....ਤੁਹਾਦੀਯਾਂ ਗਜ਼ਲਾਂ ਬਹੁਤ ਹੀ ਲਾਜਵਾਬ ਨੇ ਬਹੁਤ ਵਧਿਆ ਲਿਖਦੇ ਹੋ ਤੁਸੀਂ ......!!

    ReplyDelete
  3. ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦੇ ਰਹੇ ਜੋ ਉਮਰ ਭਰ,
    ਉਨ੍ਹਾਂ ਸੂਰਜਾਂ ਦੀ ਬੇਬਸੀ ਦੀ ਸੋਖ ਅਦਾ ਲਿਖ ਰਿਹਾ ਹਾਂ।

    ਵਾਹ.....!!

    ਤੇਰੇ ਬਿਨ ਵੀ ਤਾਂ ਗੁਜਰ ਗਈ ਹੈ ਮੇਰੀ ਇਹ ਜਿੰਦਗੀ,
    ਪਹਿਲੀ ਮਿਲਣੀ ਨੂੰ ਮਹਿਜ ਇੱਕ ਹਾਦਸਾ ਲਿਖ ਰਿਹਾ ਹਾਂ।

    ਬਹੁਤ ਖੂਬ......!!



    vah ! kiya baat hai.
    likhde rho..........................

    ReplyDelete
  4. wadia likhde o bai ji,ese tran he likhde raho

    ReplyDelete