Thursday, October 29, 2009

ਹਰ ਮੋੜ ਤੇ ਸੂਰਜ ਉਗਾਉਂਦਾ ਰਹਿ।

ਐ ਰਸਤੇ ਦਿਆ ਜੁਗਨੂੰਆ ਰਾਤ ਭਰ ਟਿਮਟਿਮਾਉਂਦਾ ਰਹਿ।
ਚੰਨ ਗਰਦਿਸ਼ਾਂ ਲੁਕੋ ਲਿਆ,ਮੁਕਤੀ ਦੇ ਖ਼ਾਬ ਦਿਖਾਉਂਦਾ ਰਹਿ।

ਘਰਾਂ ‘ਚ ਬੈਠਣ ਦਾ ਅਰਥ ਅਣਚਾਹੀ ਮੌਤ ਵੱਲ ਸਰਕ ਜਾਣਾ,
ਵਕਤ ਦੇ ਸਵਾਲਾਂ ਨੂੰ ਹੋ ਮੁਖ਼ਾਤਬ,ਨਵੇਂ ਰਾਹ ਬਣਾਉਂਦਾ ਰਹਿ।

ਇਹ ਖਾਮੋਸ਼ ਚਿਹਰੇ ਹਾਦਸੇ ਵਿੰਹਦੇ ਵਿੰਹਦੇ,ਹਾਦਸਾ ਹੋ ਗਏ,
ਇਨ੍ਹਾਂ ਅਣਕਹੇ ਲਫ਼ਜਾਂ ਦੀ ਮੌਤ ਦਾ ਮਰਸੀਆ ਗਾਉਂਦਾ ਰਹਿ।

ਪੈਰੀਂ ਬੇੜੀਆਂ ਪਾਈਆਂ,ਸੈਂਸਰ ਕੀਤੀ ਗੈਰਾਂ ਤੇਰੀ ਸ਼ਬਦਾਬਲੀ,
ਬੇੜੀਆਂ ਨੂੰ ਤੂੰ ਝਾਂਜਰ ਬਣਾ,ਮੁਕਤੀ ਦਾ ਰਾਗ ਸੁਣਾਉਂਦਾ ਰਹਿ।

ਮਾਂ ਧਰਤੀ ਦਾ ਕਰਜ਼ ਚੁਕਾ,ਪੋਟਾ ਪੋਟਾ ਬੀਜ ਕੇ ਆਪਣਾ ਆਪ,
ਵੱਢਿਆਂ ਮੁੱਕ ਨਹੀਂ ਹੋਣੇ,ਹਰ ਮੋੜ ਤੇ ਸੂਰਜ ਉਗਾਉਂਦਾ ਰਹਿ।

ਮਨਜੀਤ ਕੋਟੜਾ

2 comments:

  1. ਪੈਰੀਂ ਬੇੜੀਆਂ ਪਾਈਆਂ,ਸੈਂਸਰ ਕੀਤੀ ਗੈਰਾਂ ਤੇਰੀ ਸ਼ਬਦਾਬਲੀ,
    ਬੇੜੀਆਂ ਨੂੰ ਤੂੰ ਝਾਂਜਰ ਬਣਾ,ਮੁਕਤੀ ਦਾ ਰਾਗ ਸੁਣਾਉਂਦਾ ਰਹਿ।

    ਮਾਂ ਧਰਤੀ ਦਾ ਕਰਜ਼ ਚੁਕਾ,ਪੋਟਾ ਪੋਟਾ ਬੀਜ ਕੇ ਆਪਣਾ ਆਪ,
    ਵੱਢਿਆਂ ਮੁੱਕ ਨਹੀਂ ਹੋਣੇ,ਹਰ ਮੋੜ ਤੇ ਸੂਰਜ ਉਗਾਉਂਦਾ ਰਹਿ।

    bhut khub

    ReplyDelete
  2. ਐ ਰਸਤੇ ਦਿਆ ਜੁਗਨੂੰਆ ਰਾਤ ਭਰ ਟਿਮਟਿਮਾਉਂਦਾ ਰਹਿ।
    ਚੰਨ ਗਰਦਿਸ਼ਾਂ ਲੁਕੋ ਲਿਆ,ਮੁਕਤੀ ਦੇ ਖ਼ਾਬ ਦਿਖਾਉਂਦਾ ਰਹਿ।

    ਘਰਾਂ ‘ਚ ਬੈਠਣ ਦਾ ਅਰਥ ਅਣਚਾਹੀ ਮੌਤ ਵੱਲ ਸਰਕ ਜਾਣਾ,
    ਵਕਤ ਦੇ ਸਵਾਲਾਂ ਨੂੰ ਹੋ ਮੁਖ਼ਾਤਬ,ਨਵੇਂ ਰਾਹ ਬਣਾਉਂਦਾ ਰਹਿ।

    ..........ਖੂਬਸੂਰਤ ਰਚਨਾ.......

    ReplyDelete