Sunday, August 16, 2009

ਸਾਜ਼ ਕੋਈ ਐਸਾ ਵਜਾ ਕਿ ਰੂਹ ਤਾਈਂ ਉਤਰ ਜਾਵੇ।

ਅਸੀਂ ਫਿਰ ਮੁੜ ਆਏ ਹਾਂ ਐ ਜ਼ਿੰਦਗੀ ਤੇਰੇ ਕਲਾਵੇ।
ਸਾਜ਼ ਕੋਈ ਐਸਾ ਵਜਾ ਕਿ ਰੂਹ ਤਾਈਂ ਉਤਰ ਜਾਵੇ।

ਨਦੀ ਦੇ ਕਿਨਾਰੇ ਨਾ ਬੁਝੇ ਜੋ,ਐਸੀ ਇਹ ਪਿਆਸ ਹੈ,
ਸਾਨੂੰ ਤਾਂ ਮਹਿਬੂਬ ਦੀ ਬੁੱਕਲ ਚ ਵੀ ਨਾ ਚੈਨ ਆਵੇ।

ਸ਼ੀਸ਼ੇ ਨਾਲ ਮਿਲਾਦੇ,ਸਾਨੂੰ ਆਪਣਾ ਆਪ ਦਿਖਾ ਦੇ,
ਹੁਣ ਤਪਦੀ ਕੋਈ ਰੇਤ ਨਾ ਨਦੀ ਦਾ ਭੁਲੇਖਾ ਪਾਵੇ।

ਸਾਡੇ ਸਾਹਵੇਂ ਹੀ ਤਾਂ ਫਿਜ਼ਾ ਵਿੱਚ ਜ਼ਹਿਰ ਘੁਲਿਆ,
ਤੇਰੇ ਹਰ ਅਪਮਾਨ ਦਾ ਦੋਸ਼ ਸਾਡੇ ਹੀ ਸਿਰ ਆਵੇ।

ਖੋਭਕੇ ਹਿੱਕਾਂ ਚ ਖੰਜ਼ਰ,ਲਾਸ਼ਾਂ ਨਦੀ ਵਿੱਚ ਰੋੜ੍ਹਕੇ,
ਡਾਢਾ!ਡੁੱਬ ਕੇ ਮਰ ਜਾਣ ਦੀ ਖ਼ਬਰ ਨਸ਼ਰ ਕਰਾਵੇ।

No comments:

Post a Comment