Saturday, August 1, 2009

ਮਰਿਯਾਦਾ

ਮਰਿਯਾਦਾ ( ਇਹ ਸ਼ਤਰਾਂ ਮੇਰੀ ਲੰਬੀ ਕਵਿਤਾ ਦਾ ਹਿੱਸਾ ਹਨ। ਆਪ ਇਸ ਰਚਨਾ
ਅਤੇ ਦੂਜੀਆਂ ਰਚਨਾਵਾਂ ਬਾਰੇ ਸੁਝਾਅ ਜਰੂਰ ਦੇਣ ਦੀ ਕਿਰਪਾਲਤਾ ਕਰਨੀ )

ਮਰਿਯਾਦਾ

ਮਰਿਆਦਾ ਦੇ ਨਾ ਤੇ ਖਾਧੇ ਜੂਠੇ ਬੇਰ
ਕਦੇ ਕਟਵਾ ਦਿੱਤਾ ਨੱਕ ਅਬਲਾ ਦਾ
ਸਵੰਬਰ ਚ ਸੱਦੇ ਸਿਰਫ ਰਾਜਕੁਮਾਰ
ਉਂਝ ਮਿੱਤਰਾਂ ਨੂੰ ਕਿਹੜਾ ਨਹੀਂ ਆਉਂਦੀ
ਪਾਣੀ ਚ ਦੇਖ ਮੱਛੀ ਦੀ ਅੱਖ ਫੁੰਡਣੀ।
ਮਰਿਆਦਾ ਦੇ ਨਾ ਤੇ
ਦੇਖਿਆ ਤਮਾਸ਼ਾ ਭਰੀ ਸਭਾ ਅੰਦਰ
ਦਰੋਪਦੀ ਦੀ ਸਾੜੀ ਉੱਤਰਨ ਦਾ
ਕਿੰਨੀਆਂ ਹੀ ਕਲੀਆਂ ਨਗਨ ਤੱਕੀਆਂ
ਰਾਸ ਲੀਲਾ ਕਾਮ ਮੁਦਰਾਵਾਂ ਚ
ਅਖਵਾਇਆ ਸਭ ਤੋਂ ਵੱਡਾ ਜਤੀ!
ਕਦੇ ਬਣਾ ਦਿੱਤਾ ਕਿਸੇ ਨੂੰ ਦੇਵਤਾ
ਕਦੇ ਬਣ ਗਿਆ ਆਪ
ਦੇਵਤਿਆਂ ਦਾ ਸ਼ਰਤਾਜ਼!
ਉਂਝ ਸਾਨੂੰ ਕਿਹੜਾ ਪਤਾ ਨਹੀਂ ਸੀ
ਕਿ ਤੂੰ ਸੀ ਕਿਸ ਕੁਲ ਵਿੱਚੋਂ
ਤੂੰ ਬਣਾਈਆਂ ਸੀ ਕਿੰਝ ਕੁਲਾਂ
ਤੇ ਤੇਰੀ ਕੀ ਸੀ ਔਕਾਤ
ਕਿਵੇਂ ਕੀਤੀ ਸੀ ਮਨੂੰ ਨੇ ਸ਼ੁਰੂਆਤ।
ਮਰਿਯਾਦਾ ਦੇ ਨਾ ਤੇ ਲਿੰਗ ਪੂਜਾ
ਮਸੂਮ ਜਿੰਦ ਦਾ ਗਲਾ ਕੱਟਣਾ
ਤੇ ਲੈ ਆਉਣਾ ਹਾਥੀ ਦਾ ਸਿਰ
ਮਮੂਲੀ ਜਿਹੀ ਤਕਰਾਰ ਤੇ
ਜਿਵੇਂ ਤੂੰ ਸਭ ਤੋਂ ਵੱਡਾ ਡਾਕਟਰ ਹੋਵੇਂ
ਸਿਰਫ ਤੇਰੇ ਹੋਵੇ ਕੋਲ ਮਨੁੱਖ ਦੇ ਗਲ਼ ਤੇ
ਜਾਨਵਰ ਦਾ ਗਲਾ ਲਾਉਣ ਦੀ ਤਕਨੀਕ
ਜਿਵੇਂ ਤੂੰ ਨਾ ਗਿਆ ਹੋਵੇਂ ਸ਼ਿਕਾਰ ਤੇ
ਗਿਆ ਹੋਵੇਂ ਵਿਦੇਸ਼ੀਂ ਪੈਸੇ ਕਮਾਉਣ
ਤੇ ਨਾ ਪਤਾ ਹੋਵੇ ਤੈਨੂੰ
ਕੀ ਜਨਮਿਆ ਏ ਤੇਰੇ ਘਰ ਚ
ਹਾਥੀ ਮਨੂਖ ਜਾਂ ਕੁੱਝ ਹੋਰ ।
ਮਰਿਆਦਾ ਦੇ ਨਾ ਤੇ
ਅਜੰਤਾ ਅਲੋਰਾ ਦੀਆਂ ਮੂਰਤੀਆਂ
ਫੁੱਟਦੀ ਕਲੀ ਦੀ ਪਹਿਲੀ ਰਾਤ
ਪੁਜਾਰੀ ਨੂੰ ਭੇਂਟ ਹੋਣਾ
ਅਸ਼ਲੀਲਤਾ ਦਾ ਸਿਖ਼ਰ
ਕੋਕ ਸ਼ਾਸਤਰ
ਤੱਕਣੀ ਰਿਸ਼ੀ ਕੰਨਿਆ
ਚੰਦਰਮਾ ਨੂੰ ਦਾਗ਼ੀ ਕਰ ਦੇਣਾ
ਕਾਮਧੇਨ ਲਈ ਲੜਾਈਆਂ
ਕਦੇ ਹਾਰਨਾ ਕਦੇ ਜਿੱਤਣਾ!
ਮਰਿਯਾਦਾ ਦੇ ਨਾ ਤੇ ਲਛਮਣ ਰੇਖਾ
ਤੇਰੀ ਕੈਦ ‘ਚ ਵੀ ਮਰਿਯਾਦਾ
ਰਾਵਣ ਦੀ ਕੈਦ ‘ਚ ਵੀ ਮਰਿਯਾਦਾ
ਪੈਰ ਪੈਰ ਤੇ ਮੇਰਾ ਇਮਤਿਹਾਨ
ਮਰਿਯਾਦਾ ਦੇ ਨਾ ਤੇ
ਆਪ ਟੱਪ ਗਿਆ ਸਭ ਰੇਖਾਵਾਂ
ਵਾਂਹ!ਮਰਿਯਾਦਾ ਪੁਰਸ਼ੋਤਮ……….

1 comment:

  1. ਬਹੁਤ ਖੂਬ ਮਨਜੀਤ ਜੀ
    ................................
    ਤੂੰ ਤੇ ਤੋੜ ਸੁਰਖਰੂ ਹੋਇਐਂ ਫਰਜ਼ਾ ਦੀ ਦੀਵਾਰ
    ਮੇਰੇ ਸਿਰ ਤੇ ਕਿਉਂ ਲਟਕਾਈ ਰਸਮਾਂ ਦੀ ਤਲਵਾਰ

    ReplyDelete