Saturday, July 11, 2009

ਗਿਰਝਾਂ,ਕਾਂਵਾਂ ਨੂੰ

ਗ਼ਜ਼ਲ

ਗਿਰਝਾਂ,ਕਾਂਵਾਂ ਨੂੰ ਸ਼ਹਿਰ ਮੇਰੇ ਦਾ ਕਿੰਨਾ ਖਿਆਲ ਰਿਹਾ।
ਹੱਥ ਨਸ਼ਤਰ ਲੈ ਹਨੇਰਾ ਨਜ਼ਮਾਂ ਮੇਰੀਆਂ ਭਾਲ ਰਿਹਾ ।

ਮਾਏ ਕਿਉਂ ਸਾਨੂੰ ਰੋਟੀ ਦੇ ਨਾਂ ਤੇ ਰੋਟੀ ਦੀ ਤਸ਼ਵੀਰ ਮਿਲੇ,
ਬੇਵੱਸ ਭੁੱਖੀ ਮਾਂ ਸਿਰਹਾਣੇ ਬੈਠੇ ਵਿਲਕਦੇ ਬਾਲ ਕਿਹਾ ।

ਇਸ ਤਰ੍ਹਾਂ ਤਾਂ ਨਹੀਂ ਕਿ ਤੇਰੇ ਬਿਨ ਗੁਜ਼ਰੇਗੀ ਜ਼ਿੰਦਗੀ ,
ਕਿ ਉਮਰ ਭਰ ਦਰਦ ਤੇਰਾ ਲੱਗਿਆ ਕਲੇਜੇ ਨਾਲ ਰਿਹਾ।

ਪੱਗੜੀ ਨੇ ਕੱਜਿਆ ਸਿਰ,ਸਿਰ ‘ਚ ਛੁਪੇ ਵਿਚਾਰ ਬੜੇ,
ਵਿਚਾਰਾਂ ‘ਚ ਕਰਾਂਤੀ,ਕਿਸ ਭਰਮ ‘ਚ ਪੱਗ ਉਛਾਲ ਰਿਹਾ।

ਮੈਂ ਜੇ ਸਾਥ ਨਾ ਹੋਇਆ,ਮੈਨੂੰ ਚੇਤਿਆਂ ਵਿੱਚ ਸੰਭਾਲ ਰੱਖੀਂ,
ਭਲਕੇ ਉਦੇ ਹੋਵਾਂਗਾ,ਮੈਂ ਡੁੱਬ ਇਸ ਵਾਅਦੇ ਨਾਲ ਰਿਹਾ।

ਬੁੱਧ,ਈਸਾ, ਨਾਨਕ,ਲੈਨਿਨ, ਮਾਰਕਸ ਰਹਿਨੁਮਾਂ ਬਣ,
ਕੀ ਦੱਸਾਂ ਹਰ ਯੁੱਗ ‘ਚ ਕੌਣ ਕੌਣ ਤੁਰਦਾ ਨਾਲ ਰਿਹਾ।

ਮੋਮ ਦੇ ਮਖ਼ਮਲੀ ਬੁੱਤਾਂ ਦੀ ਜੀ ਸਦਕੇ ਕਰ ਰਖਵਾਲੀ,
ਯੁੱਗ ਪਲਟਾਉਣ ਲਈ ਮੈਂ ਵੀ ਸੀਨੇ ਭਾਂਬੜ ਬਾਲ਼ ਰਿਹਾ।

No comments:

Post a Comment