ਗ਼ਜ਼ਲ
ਚਗਲ਼ੇ ਸਵਾਦੋ,,,
ਲਫ਼ਜਾਂ ਦੇ ਜਾਦੂਗਰੋ ਨਾ ਪਾਵੋ ਤਾਰਿਆਂ ਦੀ ਬਾਤ ।
ਸਾਡੀ ਰੋਜ਼ ਗੁਜਰਦੀ ਛਾਵੇਂ ਤਾਰਿਆਂ ਦੇ ਰਾਤ।
ਚਗਲਿਓ ਸਵਾਦੋ ਕੀ ਪਰਖਦੇ ਹੋ ਸਾਡੀ ਜਾਤ ।
ਪਰਖੋ ਕਿ ਜਰਾ,ਦਿਸ ਜਾਵੇਗੀ ਸਾਡੀ ਔਕਾਤ ।
ਚਰਚਿਤ ਨੇ ਤੁਹਾਡੀਆਂ ਅੱਯਾਸ਼ੀਆਂ ਦੇ ਕਿੱਸੇ ,
ਨਹੀਂ ਸੋਂਹਦੀ ਮੂਹੋਂ ਤੁਹਾਡੇ ਇਬਾਦਤ ਦੀ ਬਾਤ।
ਤੁਸੀਂ ਰੋਜ ਡਰਾਉਂਦੇ ਹੋ ਸ਼ੂਲਾਂ ਤੇ ਨਸ਼ਤਰਾਂ ਤੋਂ ,
ਸਾਡੀ ਰੋਜ਼ ਹੁੰਦੀ ਏ ਸਲੀਬਾਂ ਨਾਲ ਮੁਲਾਕਾਤ।
ਸਾਡੀ ਬੁੱਕਲ ਵਿੱਚ ਸੂਰਜ,ਚਾਰੇ ਪਾਸੇ ਸ਼ੋਰ ,
ਖੰਘ ਕੇ ਨਾ ਲੰਘੇ ਸਾਡਿਆਂ ਦਰਾਂ ਤੋਂ ਹੁਣ ਰਾਤ।
Bahut vadiya bai ji...
ReplyDeleteਤੁਸੀਂ ਐਵੇਂ ਹੀ ਡਰਾਉਂਦੇ ਸ਼ੂਲਾਂ ਤੇ ਨਸ਼ਤਰਾਂ ਤੋਂ,
ਸਾਡੀ ਰੋਜ਼ ਰੋਜ਼ ਹੋਵੇ ਸਲੀਬਾਂ ਨਾਲ ਮੁਲਾਕਾਤ।