Friday, July 10, 2009

ਚਗਲ਼ੇ ਸਵਾਦੋ,,,

ਗ਼ਜ਼ਲ
ਚਗਲ਼ੇ ਸਵਾਦੋ,,,

ਲਫ਼ਜਾਂ ਦੇ ਜਾਦੂਗਰੋ ਨਾ ਪਾਵੋ ਤਾਰਿਆਂ ਦੀ ਬਾਤ ।
ਸਾਡੀ ਰੋਜ਼ ਗੁਜਰਦੀ ਛਾਵੇਂ ਤਾਰਿਆਂ ਦੇ ਰਾਤ।

ਚਗਲਿਓ ਸਵਾਦੋ ਕੀ ਪਰਖਦੇ ਹੋ ਸਾਡੀ ਜਾਤ ।
ਪਰਖੋ ਕਿ ਜਰਾ,ਦਿਸ ਜਾਵੇਗੀ ਸਾਡੀ ਔਕਾਤ ।

ਚਰਚਿਤ ਨੇ ਤੁਹਾਡੀਆਂ ਅੱਯਾਸ਼ੀਆਂ ਦੇ ਕਿੱਸੇ ,
ਨਹੀਂ ਸੋਂਹਦੀ ਮੂਹੋਂ ਤੁਹਾਡੇ ਇਬਾਦਤ ਦੀ ਬਾਤ।

ਤੁਸੀਂ ਰੋਜ ਡਰਾਉਂਦੇ ਹੋ ਸ਼ੂਲਾਂ ਤੇ ਨਸ਼ਤਰਾਂ ਤੋਂ ,
ਸਾਡੀ ਰੋਜ਼ ਹੁੰਦੀ ਏ ਸਲੀਬਾਂ ਨਾਲ ਮੁਲਾਕਾਤ।

ਸਾਡੀ ਬੁੱਕਲ ਵਿੱਚ ਸੂਰਜ,ਚਾਰੇ ਪਾਸੇ ਸ਼ੋਰ ,
ਖੰਘ ਕੇ ਨਾ ਲੰਘੇ ਸਾਡਿਆਂ ਦਰਾਂ ਤੋਂ ਹੁਣ ਰਾਤ।

1 comment:

  1. Bahut vadiya bai ji...

    ਤੁਸੀਂ ਐਵੇਂ ਹੀ ਡਰਾਉਂਦੇ ਸ਼ੂਲਾਂ ਤੇ ਨਸ਼ਤਰਾਂ ਤੋਂ,
    ਸਾਡੀ ਰੋਜ਼ ਰੋਜ਼ ਹੋਵੇ ਸਲੀਬਾਂ ਨਾਲ ਮੁਲਾਕਾਤ।

    ReplyDelete