Saturday, June 27, 2009

ਗਰਦਿਸ਼,ਧੁੰਦੂਕਾਰ,,,

ਗਰਦਿਸ਼,ਧੁੰਦੂਕਾਰ ਵਿੱਚ ਘਿਰ ਗਿਆ ਨਗਰ ।
ਉਂਝ ਅਖ਼ਬਾਰ ਵਿੱਚ ਹੀ ਨਾ ਛਪੀ ਕੋਈ ਖ਼ਬਰ ।

ਕੋਈ ਕਾਇਦਾ ਹੁੰਦੈ ਕਤਲ ਤੇ ਕੁੱਟਮਾਰ ਦਾ ਵੀ ,
ਦੌੜ ਹੀ ਗਈ,ਕਦ ਤਾਈਂ ਸਹਿੰਦੀ ਲਾਸ਼ ਜਬਰ ।

ਦੇਖ ਨੰਗੀਆਂ ਮਾਡਲਾਂ ਆ ਜਾਵੇ ਮੂੰਹ ‘ਚ ਪਾਣੀ,
ਔੜਾਂ ਮਾਰੇ ਜੰਗਲ ਦੀ ਹੀ ਨਾ ਮਜ਼ਾ ਦੇਵੇ ਖ਼ਬਰ ।

ਕਦੇ ਜੋ ਜਿਸਮ ਦੇ ਬਜ਼ਾਰ ਦਾ ਛਲਕਦਾ ਜ਼ਾਮ ਸੀ ,
ਓਹ ਭਿਖਮੰਗੀ ਬੁੱਢੀ ਵੇਸਵਾ ਭਟਕੇ ਦਰ-ਬ-ਦਰ ।

ਪੀ ਲੈ ਭੁੱਖੇ ਲਾਲ ਠੰਢੇ ਚੁੱਲੇ ਦੀ ਤੂੰ ਰਾਖ਼ ਘੋਲਕੇ,
ਤੇਰੇ ਸਿਸਕ ਕੇ ਜਿਉਂਦੇ,ਨਾ ਮੋਏ ਦੀ ਏਥੇ ਕਦਰ ।

ਮੈਂ ਰੀਂਗ ਕੇ ਜੀਅ ਰਿਹਾ ਦੇਸ਼ ਦਾ ਆਮ ਆਦਮੀ,
ਮੈਨੂੰ ਪੋਟਾ ਪੋਟਾ ਪਿੰਜ ਰਹੀ ਜ਼ਿੰਦਗੀ ਦੀ ਡਗਰ ।

ਭੁੱਖ,ਪਿਆਸ,ਤੜਫ, ਬੇਬਸੀ ਉੱਤੇ ਹੱਸਦੇ ਸੀ ਜੋ,
ਮਚਾਵਣ ਸ਼ੋਰ, ਜਦ ਟੁੱਟ ਗਿਆ ਸਾਡਾ ਸਬਰ ।

ਮਨਜੀਤ ਕੋਟੜਾ ।

2 comments:

  1. mannjit ji
    bahut khoob hai saara kuchh hi tuhade blog uppar ,
    aarsi te comments den lyee dhanvaad , is naal tuhade darshan ho gye .

    ReplyDelete