Saturday, June 27, 2009

ਜ਼ਿੰਦਗੀ

ਉੱਚੇ ਅੰਬਰੀਂ ਪਰ ਤੋਲਣ ਦਾ ਹੈ ਨਾਂ ਜ਼ਿੰਦਗੀ ।
ਮੌਤ ਦੇ ਸਿਰ ਚੜ੍ਹ ਬੋਲਣ ਦਾ ਹੈ ਨਾਂ ਜ਼ਿੰਦਗੀ ।

ਹਿੱਕਾਂ ਤਣ ਕੇ ਤੁਰਨ ਜੋ,ਇਸ ਦਾ ਸ਼ਿੰਗਾਰ ਨੇ ,
ਬੁਜ਼ਦਿਲਾਂ ਨੂੰ ਤਾਂ ਮਾਰਦੀ ਹਰ ਥਾਂ ਜ਼ਿੰਦਗੀ ।

ਵਖਤ ਨਾਲੋਂ ਇੱਕ ਵਾਰੀ ਪਛੜ ਗਿਆਂ ਨੂੰ ,
ਫੇਰ ਮੁੜਕੇ ਨਾ ਦੇਵੇ ਜਿਉਣ ਦਾ ਸਮਾਂ ਜ਼ਿੰਦਗੀ।

ਕਦ ਕਿਹਾ ਸੀ ਮੈਂ ਰੁਮਾਂਸ ਦੀ ਗੱਲ ਨਾ ਕਰੋ ,
ਕੇਵਲ ਰੁਮਾਂਸ ਦਾ ਹੀ ਤਾਂ ਨਹੀਂ ਹੈ ਨਾਂ ਜ਼ਿੰਦਗੀ ।

ਕਿਸੇ ਯੁੱਗ ‘ਚ ਫਾਂਸੀ,ਕਿਸੇ ‘ਚ ਸਲੀਬ ਮਿਲੀ,
ਅਸਾਂ ਚਰਖੜ੍ਹੀਆਂ ਚੜ੍ਹ ਰੱਖੀ ਰਵਾਂ ਜ਼ਿੰਦਗੀ ।

ਤੱਤੀ ਤਵੀ ਉੱਬਲਦੀ ਦੇਗ਼ ਨੇ ਪਰਖਿਆ ਸਾਨੂੰ,
ਜਰਵਾਣਿਆਂ ਅੱਗੇ ਨਾ ਝੁਕੀ ਕਿਸੇ ਥਾਂ ਜ਼ਿੰਦਗੀ।

ਧੁਪ ਸਾਡੀ,ਛਾਂ ਵੀ ਸਾਡੀ,ਸੰਭਲ ਕੇ ਚੁੱਕੋ ਕਦਮ,
ਕਰ ਦਿਓ ਉੱਗ ਰਹੀ ਰੌਸ਼ਨੀ ਦੇ ਨਾਂ ਜ਼ਿੰਦਗੀ ।

No comments:

Post a Comment