Sunday, September 27, 2009

ਦੀਵੇ ਬਲਦੇ ਰੱਖਣਾ
















ਝਾਂਜਰ ਮਿੱਤਰਾਂ ਦੇ  ਦਰ ਤੇ ਛਣਕਾ ਆਏ ਹਾਂ ।
ਸਾਹਵੇਂ ਦੁਸ਼ਮਣਾ ਦੇ ਤਾਂ ਬੱਕਰੇ ਬੁਲਾ ਆਏ ਹਾਂ ।
ਗੁੜ ਦੀ ਰੋੜੀ ਨਹੀਂ ਵਜੂਦ ਸਾਡਾ,ਪਿੱਪਲ ਹਾਂ ,
ਪੱਥਰਾਂ ਚੋਂ ਵੀ ਆਪਣਾ ਆਪ ਉਗਾ ਆਏ ਹਾਂ ।
ਮੋਢਾ ਦੇਣੇ ਨੂੰ ਚਾਰ ਲੋਕਾਂ ਦੀ ਪਰਵਾਹ ਨਹੀਂ,
ਕਲਮ ਸੱਚ ਦੀਆਂ ਰਗਾਂ ਤੇ ਟਿਕਾ ਆਏ ਹਾਂ ।
ਗਾਂਧੀ ਵੀ ਕਿੱਡਾ ਕੁ ਸੱਚ ਏ,ਪਰਖ ਲਵਾਂਗੇ ,
ਸੋਚ ਨੂੰ ਤਰਕ ਦੀ ਸਾਣ ਉੱਤੇ ਘਸਾ ਆਏ ਹਾਂ ।
ਗੁਲਾਮੀ ਦੀ ਜ਼ਿੰਦਗੀ ਨਾ ਮਨਜੂਰ ਅਸਾਂ ਨੂੰ,
ਗਲ਼ ਲਾ ਮੌਤ, ਜ਼ਿੰਦਗੀ ਨੂੰ ਰੁਸ਼ਨਾ ਆਏ ਹਾਂ ।
ਕੈਦ ਅਸੀਂ ਸੀ ਕਿ ਹਕੂਮਤ,ਹੈ ਵਕਤ ਗਵਾਹ ,
ਜੇਲੋਂ ਰੌਸ਼ਨੀ ਦਾ ਪੈਗਾਮ ਘਰੀਂ ਪਹੁੰਚਾ ਆਏ ਹਾਂ।
ਕਿਸਨੇ ਕਿਹਾ ਕਿ ਤੇਰੀ ਹੋਂਦ ਤੋਂ ਮੁਨਕਰ ਅਸੀਂ ,
ਐ ਖੁਦਾ ਤੇਰੀ ਹੋਂਦ ਦੇ ਭਰਮ ਵੀ ਮਿਟਾ ਆਏ ਹਾਂ।

1 comment:

  1. saathi ji kavita bahut vadiya hai...

    kujh sujha ne...

    1) harek couplet de end te aaon wala 'ਕੇ' remove kar ke gunguna k dekho..

    2)'ਪਹੁੰਚਾ' nu je 'ਪੁਚਾ'aaye han likhiya jaave tan jiada better hai... Punjabi lanuage is special and different from hindi and urdu..in punjabi there is difference between what is written and what is spoken just like in english.. whereas in urdu & hindi, written spoken are almost same..

    ReplyDelete