Saturday, July 4, 2009

ਇੱਕ ਰੁੱਤ ਸੀ ਬਦਲੀ

ਗ਼ਜ਼ਲ

ਇੱਕ ਰੁੱਤ ਸੀ ਬਦਲੀ,ਹਰ ਇੱਕ ਨਜ਼ਾਰਾ ਬਦਲ ਗਿਆ।
ਤੇਰੀ ਨਜ਼ਰ ਕੀ ਬਦਲੀ , ਆਲਮ ਸਾਰਾ ਬਦਲ ਗਿਆ।

ਲੱਖ ਛਣਕਾਵੀਂ ਝਾਂਜਰਾਂ,ਦਿਲ ਵਿੱਚ ਹੀ ਕਸਕ ਨਾ ਰਹੀ,
ਹੈ ਬੁਝ ਗਈ ਪਿਆਸ,ਸੰਯੋਗ ਦਾ ਸਿਤਾਰਾ ਬਦਲ ਗਿਆ।

ਕੀ ਕੁਝ ਮਿਟ ਗਿਆ ਸੀ ਯਾਰੋ ਓਥੇ ਬੰਦੇ ਦੀ ਧੌਣ ਨਾਲ,
ਰੂਹ ਦਾ ਸਾਥੀ,ਪਲ ਵਿੱਚ ਯਾਰ ਪਿਆਰਾ ਬਦਲ ਗਿਆ।

ਉਮਰਾਂ ਦੇ ਸਾਥ ਦਾ ਵਾਅਦਾ ! ਛੱਡ ਫੋਕੇ ਧਰਵਾਸ ਨੂੰ,
ਤੇਰੀ ਕਿਸਤੀ ਸੀ ਬਦਲੀ,ਸਾਡਾ ਕਿਨਾਰਾ ਬਦਲ ਗਿਆ।

ਹੈ ਫਿਜ਼ਾ ਇਹ ਅੈਸੀ ਕਿ ਹੁਣ ਤਾਂ ਬੰਸਰੀ ਵੀ ਖਾਮੋਸ਼ ਹੈ,
ਹੈ ਹਵਾ ਦੀ ਇਹ ਸਾਜ਼ਿਸ, ਸਾਜ਼ ਨਿਆਰਾ ਬਦਲ ਗਿਆ।

ਭੁੱਖੇ ਰਾਂਝੇ ਸੰਗ ਹੀਰ ਨੂੰ ਇਸ਼ਕ ਦਾ ਕੋਈ ਚਾਅ ਨਾ ਰਿਹਾ,
ਗਿਆ ਮੁਰਸ਼ਦ ਬਦਲ , ਤਖ਼ਤ ਹਜ਼ਾਰਾ ਬਦਲ ਗਿਆ ।

1 comment: